• ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਹੋਈ 'ਚੋਰੀ'
    Feb 5 2026
    ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖਤ ਹੈਰਾਨੀ ਅਤੇ ਦੁੱਖ ਹੋਇਆ ਹੈ। ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸਕਰੈਪ ਮੈਟਲ ਡੀਲਰਾਂ ਨੂੰ ਸਤਰਕ ਰਹਿਣ ਲਈ ਕਿਹਾ ਗਿਆ ਹੈ। ਇਹ ਮੂਰਤੀ 2021 ਵਿੱਚ ਭਾਰਤ ਦੀ ਸਰਕਾਰ ਵਲੋਂ ਤੋਹਫੇ ਵਿੱਚ ਦਿੱਤੀ ਗਈ ਸੀ, ਜੋ ਸ਼ਾਂਤੀ, ਗੈਰ-ਹਿੰਸਾ ਅਤੇ ਸਾਂਝੀਆਂ ਕਦਰਾਂ ਦਾ ਇੱਕ ਪ੍ਰਤੀਕ ਸੀ।
    Mostra di più Mostra meno
    7 min
  • ਖ਼ਬਰਨਾਮਾ: 'ਟਰੰਪ ਦੇ ਨਵੇਂ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਬਾਰੇ ਆਸਟ੍ਰੇਲੀਆ ਕਰ ਰਿਹਾ ਹੈ ਵਿਚਾਰ', ਵਿਦੇਸ਼ ਮੰਤਰੀ ਪੈਨੀ ਵੋਂਗ
    Feb 5 2026
    ਆਸਟ੍ਰੇਲੀਆਈ ਸਰਕਾਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਤੌਰ ’ਤੇ ਬਣਾਏ ਗਏ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਦੇ ਮਸਲੇ ’ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਟਰੰਪ ਪ੍ਰਸ਼ਾਸਨ ਤੋਂ ਇਸ ਬੋਰਡ ਦੇ ਉਦੇਸ਼ਾਂ ਅਤੇ ਸੰਚਾਲਨ ਸਬੰਧੀ ਹੋਰ ਸਪੱਸ਼ਟੀਕਰਨ ਮੰਗਿਆ ਹੈ। ਇਸ ਸਮੇਤ, ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਪੌਡਕਾਸਟ ਵਿੱਚ ਸੁਣੋ।
    Mostra di più Mostra meno
    5 min
  • How does IVF work in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ IVF ਕਿਵੇਂ ਕੰਮ ਕਰਦਾ ਹੈ?
    Feb 5 2026
    Did you know that IVF is not the first, but in fact the last step in a sequence of fertility treatments? In Vitro Fertilisation is regulated by state and territory laws. It can also be expensive and emotionally challenging. Here’s what to expect when aiming to start a pregnancy with IVF in Australia. - ਜਣਨ ਉਪਚਾਰਾਂ ਵਿੱਚ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਆਖਰੀ ਕਦਮ ਹੈ, ਨਾ ਕਿ ਪਹਿਲਾ। ਇਸਨੂੰ ਰਾਜ ਅਤੇ ਪ੍ਰਦੇਸ਼ ਦੇ ਕਾਨੂੰਨਾਂ ਅਧੀਨ ਨਿਯੰਤਰਿਤ ਕੀਤਾ ਜਾਂਦਾ ਹੈ। IVF ਮਹਿੰਗਾ ਹੋ ਸਕਦਾ ਹੈ ਅਤੇ ਭਾਵਨਾਤਮਕ ਤੌਰ 'ਤੇ ਵੀ ਚੁਣੌਤੀਪੂਰਨ ਹੁੰਦਾ ਹੈ। ਆਸਟ੍ਰੇਲੀਆ ਵਿੱਚ IVF ਰਾਹੀਂ ਗਰਭ ਅਵਸਥਾ ਸ਼ੁਰੂ ਕਰਨ ਵਾਲੇ ਜੋੜਿਆਂ ਲਈ ਕੀ ਉਮੀਦਾਂ ਹੋ ਸਕਦੀਆਂ ਹਨ, ਇਹ ਜਾਣਨ ਲਈ ਅੱਗੇ ਪੜ੍ਹੋ।
    Mostra di più Mostra meno
    9 min
  • ਬਾਲੀਵੁੱਡ ਗੱਪਸ਼ੱਪ: ਇਮਤਿਆਜ਼ ਅਲੀ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ
    Feb 5 2026
    ਫ਼ਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸਾਹ ਹੈ। ਉੱਥੇ ਹੀ 2025 ਪੰਜਾਬੀ ਸਿਨੇਮਾ ਲਈ ਰਿਕਾਰਡ ਤੋੜ ਸਾਲ ਸਾਬਤ ਹੋਇਆ, ਜਿੱਥੇ ‘ਸੌਂਕਣ ਸੌਂਕਣੇ-2’ ਸਭ ਤੋਂ ਵੱਧ ਕਮਾਈ ਕਰਕੇ ਟਾਪ ‘ਤੇ ਰਹੀ, ਜਦਕਿ ‘ਸਰਬਾਲਾ ਜੀ’ ਅਤੇ ‘ਅਕਾਰ: ਦਾ ਅਨਕੋਂਕਰਡ’ ਵਰਗੀਆਂ ਫ਼ਿਲਮਾਂ ਨੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅਤੇ ਹੋਰ ਮਨੋਰੰਜਨ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।
    Mostra di più Mostra meno
    6 min
  • ਮਿਲਡੂਰਾ ਵਿੱਚ ਰਿਕਾਰਡ ਤੋੜ ਗਰਮੀ: 48.6 ਡਿਗਰੀ ਤੱਕ ਪਹੁੰਚਿਆ ਪਾਰਾ, ਸਥਾਨਕ ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ਪ੍ਰਭਾਵਿਤ
    Feb 4 2026
    ਆਸਟ੍ਰੇਲੀਆ ਦਿਵਸ ਤੋਂ ਬਾਅਦ ਵਿਕਟੋਰੀਆ ਦੇ ਮਿਲਡੂਰਾ ਸ਼ਹਿਰ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 48.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਖੇਤਰੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੋ ਤੇਜ਼ ਗਰਮੀ ਦੇ ਸਿੱਧੇ ਪ੍ਰਭਾਵ ਹੇਠ ਆ ਰਹੇ ਹਨ। ਐਸਬੀਐਸ ਪੰਜਾਬੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲੋਕ ਇਸ ਅੱਤ ਦੀ ਗਰਮੀ ਨੂੰ ਕਿਵੇਂ ਝੱਲ ਰਹੇ ਹਨ ਅਤੇ ਸਥਾਨਕ ਪੱਧਰ ‘ਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਵਿੱਚ ਸੁਣੋ।
    Mostra di più Mostra meno
    7 min
  • ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ
    Feb 4 2026
    ਪੱਛਮੀ ਆਸਟ੍ਰੇਲੀਆ ਦੇ ਕਿਨਾਰੇ ਛੁੱਟੀਆਂ ਮਨਾਉਂਦਾ ਇੱਕ ਪਰਿਵਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਫਸ ਗਿਆ, ਜਦੋਂ ਤੂਫ਼ਾਨੀ ਸਮੁੰਦਰ ਦੀਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਅੰਦਰ ਵੱਲ ਖਿੱਚਣ ਲੱਗ ਪਈਆਂ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ 13 ਸਾਲਾ ਦੇ ਆਸਟਿਨ ਐਪਲਬੀ ਨੇ ਅਸਧਾਰਣ ਹਿੰਮਤ ਦਿਖਾਈ ਅਤੇ ਚਾਰ ਘੰਟਿਆਂ ਤੱਕ ਉੱਚੀਆਂ ਲਹਿਰਾਂ ਨਾਲ ਜੂਝਦਾ ਹੋਇਆ ਕਿਨਾਰੇ ਤੱਕ ਤੈਰ ਕੇ ਪਹੁੰਚਿਆ, ਤਾਂ ਜੋ ਮਦਦ ਲਿਆ ਕੇ ਆਪਣੀ ਮਾਂ ਅਤੇ ਛੋਟੇ ਦੋ ਭੈਣ-ਭਰਾਵਾਂ ਦੀ ਜਾਨ ਬਚਾਈ ਜਾ ਸਕੇ। ਇਹ ਕਹਾਣੀ ਡਰ ਅਤੇ ਉਮੀਦ ਦੇ ਦਰਮਿਆਨ ਇੱਕ ਮਾਂ ਦੇ ਭਰੋਸੇ ਅਤੇ ਉਸ ਪੁੱਤਰ ਦੀ ਹੈ, ਜੋ ਮੁਸੀਬਤ ਦੀ ਘੜੀ ਵਿੱਚ ਸੱਚਾ ਹੀਰੋ ਬਣ ਕੇ ਸਾਹਮਣੇ ਆਇਆ।
    Mostra di più Mostra meno
    6 min
  • ਖ਼ਬਰਨਾਮਾ: ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹਰਜ਼ੋਗ ਦਾ ਸਿਡਨੀ ਦੌਰਾ, ਸੁਰੱਖਿਆ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨਾਂ ਦੀ ਤਿਆਰੀ
    Feb 4 2026
    ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹਰਜ਼ੋਗ 9 ਫਰਵਰੀ ਨੂੰ ਸਿਡਨੀ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੀ ਯਾਤਰਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਡਨੀ ਦੇ ਕੁਝ ਹਿੱਸਿਆਂ ਵਿੱਚ ਪ੍ਰਦਰਸ਼ਨਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
    Mostra di più Mostra meno
    4 min
  • ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ
    Feb 4 2026
    ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਸਿੰਘ ਬੰਗਾ ਨੇ ਪਾਕਿਸਤਾਨ ਦੇ ਸਰਕਾਰੀ ਦੌਰੇ ਦੌਰਾਨ ਸਰਕਾਰ ਨਾਲ ਅਗਲੇ ਦਸ ਸਾਲਾਂ ਲਈ ਕਰਜ਼ਾ ਯੋਜਨਾਵਾਂ ਅਤੇ ਮੌਜੂਦਾ ਕਰਜ਼ਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
    Mostra di più Mostra meno
    8 min