SBS Punjabi - ਐਸ ਬੀ ਐਸ ਪੰਜਾਬੀ copertina

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Di: SBS
Ascolta gratuitamente

A proposito di questo titolo

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Politica e governo Scienze sociali
  • ਬਾਲੀਵੁੱਡ ਗੱਪਸ਼ੱਪ: ਇਮਤਿਆਜ਼ ਅਲੀ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ
    Feb 5 2026
    ਫ਼ਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸਾਹ ਹੈ। ਉੱਥੇ ਹੀ 2025 ਪੰਜਾਬੀ ਸਿਨੇਮਾ ਲਈ ਰਿਕਾਰਡ ਤੋੜ ਸਾਲ ਸਾਬਤ ਹੋਇਆ, ਜਿੱਥੇ ‘ਸੌਂਕਣ ਸੌਂਕਣੇ-2’ ਸਭ ਤੋਂ ਵੱਧ ਕਮਾਈ ਕਰਕੇ ਟਾਪ ‘ਤੇ ਰਹੀ, ਜਦਕਿ ‘ਸਰਬਾਲਾ ਜੀ’ ਅਤੇ ‘ਅਕਾਰ: ਦਾ ਅਨਕੋਂਕਰਡ’ ਵਰਗੀਆਂ ਫ਼ਿਲਮਾਂ ਨੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅਤੇ ਹੋਰ ਮਨੋਰੰਜਨ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।
    Mostra di più Mostra meno
    6 min
  • ਮਿਲਡੂਰਾ ਵਿੱਚ ਰਿਕਾਰਡ ਤੋੜ ਗਰਮੀ: 48.6 ਡਿਗਰੀ ਤੱਕ ਪਹੁੰਚਿਆ ਪਾਰਾ, ਸਥਾਨਕ ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ਪ੍ਰਭਾਵਿਤ
    Feb 4 2026
    ਆਸਟ੍ਰੇਲੀਆ ਦਿਵਸ ਤੋਂ ਬਾਅਦ ਵਿਕਟੋਰੀਆ ਦੇ ਮਿਲਡੂਰਾ ਸ਼ਹਿਰ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 48.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਖੇਤਰੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੋ ਤੇਜ਼ ਗਰਮੀ ਦੇ ਸਿੱਧੇ ਪ੍ਰਭਾਵ ਹੇਠ ਆ ਰਹੇ ਹਨ। ਐਸਬੀਐਸ ਪੰਜਾਬੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲੋਕ ਇਸ ਅੱਤ ਦੀ ਗਰਮੀ ਨੂੰ ਕਿਵੇਂ ਝੱਲ ਰਹੇ ਹਨ ਅਤੇ ਸਥਾਨਕ ਪੱਧਰ ‘ਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਵਿੱਚ ਸੁਣੋ।
    Mostra di più Mostra meno
    7 min
  • ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ
    Feb 4 2026
    ਪੱਛਮੀ ਆਸਟ੍ਰੇਲੀਆ ਦੇ ਕਿਨਾਰੇ ਛੁੱਟੀਆਂ ਮਨਾਉਂਦਾ ਇੱਕ ਪਰਿਵਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਫਸ ਗਿਆ, ਜਦੋਂ ਤੂਫ਼ਾਨੀ ਸਮੁੰਦਰ ਦੀਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਅੰਦਰ ਵੱਲ ਖਿੱਚਣ ਲੱਗ ਪਈਆਂ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ 13 ਸਾਲਾ ਦੇ ਆਸਟਿਨ ਐਪਲਬੀ ਨੇ ਅਸਧਾਰਣ ਹਿੰਮਤ ਦਿਖਾਈ ਅਤੇ ਚਾਰ ਘੰਟਿਆਂ ਤੱਕ ਉੱਚੀਆਂ ਲਹਿਰਾਂ ਨਾਲ ਜੂਝਦਾ ਹੋਇਆ ਕਿਨਾਰੇ ਤੱਕ ਤੈਰ ਕੇ ਪਹੁੰਚਿਆ, ਤਾਂ ਜੋ ਮਦਦ ਲਿਆ ਕੇ ਆਪਣੀ ਮਾਂ ਅਤੇ ਛੋਟੇ ਦੋ ਭੈਣ-ਭਰਾਵਾਂ ਦੀ ਜਾਨ ਬਚਾਈ ਜਾ ਸਕੇ। ਇਹ ਕਹਾਣੀ ਡਰ ਅਤੇ ਉਮੀਦ ਦੇ ਦਰਮਿਆਨ ਇੱਕ ਮਾਂ ਦੇ ਭਰੋਸੇ ਅਤੇ ਉਸ ਪੁੱਤਰ ਦੀ ਹੈ, ਜੋ ਮੁਸੀਬਤ ਦੀ ਘੜੀ ਵਿੱਚ ਸੱਚਾ ਹੀਰੋ ਬਣ ਕੇ ਸਾਹਮਣੇ ਆਇਆ।
    Mostra di più Mostra meno
    6 min
Ancora nessuna recensione