Episodi

  • ਮਰਨ ਵਰਤ ਦਾ ਪੈਂਤੜਾ
    Oct 6 2025

    ਸਿੱਖਾਂ ਅੰਦਰ ਜਿਥੇ ਰਣ ਤੱਤੇ ਵਿੱਚ ਜੂਝ ਮਰਨ ਦੀ ਪਰੰਪਰਾ ਹੈ, ਉਥੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦਾ ਵੀ ਅਸੂਲ ਹੈ। ਗੁਰਸਿੱਖੀ ਨਾ ਕਿਸੇ ਨੂੰ ਭੈਅ ਦੇਣ ਅਤੇ ਨਾ ਹੀ ਕਿਸੇ ਦਾ ਭੈਅ ਮੰਨਣ ਦੀ ਧਾਰਨੀ ਹੈ ਅਤੇ ਸਾਹਿਬ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਫੁਰਮਾਨ ਇਹ ਵੀ ਹੈ ਕਿ ਜਦੋਂ ਸਾਰੇ ਹੀਲੇ ਫੇਲ੍ਹ ਹੋ ਜਾਣ ਤਾਂ ਤਲਵਾਰ ਉਠਾਉਣਾ ਜਾਇਜ਼ ਹੈ।

    The post ਮਰਨ ਵਰਤ ਦਾ ਪੈਂਤੜਾ appeared first on Sikh Pakh.

    Mostra di più Mostra meno
    13 min
  • ਟਰੰਪ ਦੇ ਟੈਰਿਫ ਤੇ ਇੰਡਿਆ ਦੀ ‘ਰਣਨੀਤਕ ਖੁਦਮੁਖਤਿਆਰੀ’ ਦੀ ਹੋਣੀ
    Aug 11 2025

    ਸੱਤਾ ਦੇ ਸ਼ਿਖਰ ਤੇ ਬਿਰਾਜਮਾਨ ਹੁੰਦਿਆਂ ਹੀ ਡੋਨੰਲਡ ਟਰੰਪ ਨੇ ਅਪਣੇ ਬਿਆਨਾਂ ਅਤੇ ਨੀਤੀਆਂ ਰਾਹੀਂ ਆਮ ਲੋਕਾਈ ਤੋਂ ਲੈ ਕੇ ਮੁਲਕਾਂ ਤੱਕ ਨੂੰ ਇਕ ਕਸੂਤੀ ਤੇ ਛਛੋਪੰਜ ਵਾਲੀ ਸਥਿਤੀ ਵਿਚ ਪਾਇਆ ਹੋਇਆ ਹੈ।

    The post ਟਰੰਪ ਦੇ ਟੈਰਿਫ ਤੇ ਇੰਡਿਆ ਦੀ ‘ਰਣਨੀਤਕ ਖੁਦਮੁਖਤਿਆਰੀ’ ਦੀ ਹੋਣੀ appeared first on Sikh Pakh.

    Mostra di più Mostra meno
    6 min
  • ਦਸਮੇਸ਼ ਪਿਤਾ ਜੀ ਦਾ ਦੀਨੇ ਆਉਣਾ
    Aug 11 2025

    ਇਕ ਦਿਨ ਭਾਈ ਰੂਪੇ ਨੇ ਚਰਨ ਪਾਉਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਉਨ੍ਹਾਂ ਨੂੰ ਨਿਵਾਜਿਆ। ਸ਼ਿਕਾਰ ਦਾ ਬਹਾਨਾ ਬਣਾ ਕੇ ਪਿੰਡ ਦੇ ਨੇੜੇ ਹੀ ਪਰਸ਼ਾਦਾ ਛਕਿਆ ਤੇ ਬਚਨ ਬਿਲਾਸ ਕੀਤੇ। ਇਸ ਅਸਥਾਨ ਉੱਤੇ ਇਕ ਸਰੋਵਰ ਹੈ, ਜਿਸਨੂੰ ‘ਮਾਨਸਰੋਵਰ ਕਿਹਾ ਜਾਂਦਾ ਹੈ। ਭਾਈ ਰੂਪ ਚੰਦ ਜੀ ਅਤੇ ਉਨ੍ਹਾਂ ਦੇ ਪੁੱਤ-ਪੋਤਰੇ ਭਾਈ ਦੁੰਨਾ ਜੀ ਅਤੇ ਭਾਈ ਸੁੰਦਰ ਜੀ ਗੁਰੂ ਸਾਹਿਬ ਅਤੇ ਗੁਰੂ ਕੀਆਂ ਫੌਜਾਂ ਨੂੰ ਨੂੰ ਪਰਸ਼ਾਦਾ ਛਕਾਉਂਦੇ ਸਨ।

    The post ਦਸਮੇਸ਼ ਪਿਤਾ ਜੀ ਦਾ ਦੀਨੇ ਆਉਣਾ appeared first on Sikh Pakh.

    Mostra di più Mostra meno
    7 min
  • ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ
    Jun 28 2025

    ਸਾਲ 2009 ਵਿੱਚ ਅਗਸਤ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦਿਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸੇਵਾ ਕਰਦਿਆਂ ਅਸੀਂ ਕੁਝ ਨੌਜਵਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਜਾਨਣ ਲਈ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਭਾਈ ਖਾਲੜਾ ਦੇ ਮਾਤਾ ਜੀ ਬੀਬੀ ਮੁਖਤਿਆਰ ਕੌਰ ਜੀ ਅਤੇ ਪਿਤਾ ਜੀ ਬਾਪੂ ਕਰਤਾਰ ਸਿੰਘ ਨੂੰ ਮਿਲੇ ਸਾਂ।

    The post ਸੱਚ ਦੇ ਦੀਵੇ ਦੀ ਲੋਅ ਦਾ ਇਕ ਹੋਰ ਲਿਸ਼ਕਾਰਾ appeared first on Sikh Pakh.

    Mostra di più Mostra meno
    5 min
  • ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ
    Apr 14 2025

    9ਵੀਂ ਸਦੀ ਤੋਂ ਲੈਕੇ ਅਫ਼ਗਾਨਿਸਤਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਲਈ ਜੰਗ ਦਾ ਮੈਦਾਨ ਬਣਦਾ ਆਇਆ ਹੈ। ਰੂਸ ਅਤੇ ਬਰਤਾਨੀਆ ਵਿਚਕਾਰ ਜੰਗ ਦਾ ਮੈਦਾਨ ਬਣੇ ਰਹਿਣ ਤੋਂ ਬਾਅਦ 'ਘਰੇਲੂ ਜੰਗ' (ਸਿਵਲ ਵਾਰ) ਅਤੇ ਫੇਰ ਰੂਸ ਅਤੇ ਅਮਰੀਕਾ ਵਿਚਕਾਰ ਲੜੀ ਜਾਣ ਵਾਲੀ 'ਠੰਡੀ ਜੰਗ' (ਕੋਲਡ ਵਾਰ) ਦਾ ਮੈਦਾਨ ਬਣਿਆ।

    The post ਦੋ ਸਦੀਆਂ ਦਾ ਅਫ਼ਗਾਨਿਸਤਾਨ: ਸਾਜ਼ਿਸਾਂ, ਹਮਲੇ, ਰਾਜ ਪਲਟਾ ਅਤੇ ਵਿਸ਼ਵ ਤਾਕਤਾਂ ਦੀ ਸ਼ਮੂਲੀਅਤ appeared first on Sikh Pakh.

    Mostra di più Mostra meno
    28 min
  • ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ
    Mar 27 2025

    ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਕ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਦੀ ਮੁੜ-ਬਹਾਲੀ ਅਤੇ ਪੰਥਕ ਸੰਸਥਾਵਾਂ ਦੀ ਨਵ-ਉਸਾਰੀ ਬਾਰੇ ਇਕ ਮਹੱਤਵਪੂਰਨ ਲਿਖਤੀ ਬਿਆਨ ਜਾਰੀ ਕੀਤਾ ਗਿਆ ਹੈ।

    The post ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਪੰਥਕ ਜੁਗਤਿ ਲਾਗੂ ਕੀਤੀ ਜਾਵੇ: ਬੀ.ਸੀ. ਤੇ ਓਂਟਾਰੀਆਂ ਦੀਆਂ ਗੁਰਦੁਆਰਾ ਕਮੇਟੀਆਂ appeared first on Sikh Pakh.

    Mostra di più Mostra meno
    7 min
  • ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ
    Mar 21 2025

    ਪੰਥ ਸੇਵਕ ਭਾਈ ਦਲਜੀਤ ਸਿੰਘ ਵੱਲੋਂ ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਖਾਲਸਾ ਪੰਥ ਅਤੇ ਗੁਰ-ਸੰਗਤਿ ਨਾਲ ਸੁਨੇਹਾ ਸਾਂਝਾ ਕੀਤਾ ਗਿਆ ਹੈ।

    The post ਭਾਈ ਦਲਜੀਤ ਸਿੰਘ ਵੱਲੋਂ ਹੋਲੇ ਮਹੱਲੇ ਅਤੇ ਨਵੇਂ ਸਾਲ ੫੫੭ ਨਾਨਕਸ਼ਾਹੀ ‘ਤੇ ਸੁਨੇਹਾ appeared first on Sikh Pakh.

    Mostra di più Mostra meno
    13 min
  • ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ
    Jan 1 2025

    ਦੇਸ ਵਿਚ ਪਿਛਲੇ ਤਿੰਨ ਸਾਲਾਂ ਤੋਂ 26 ਦਸੰਬਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਜੇ ਬਾਲ ਦਿਵਸ ਦੇ ਪਿਛੋਕੜ ਵਿਚ ਦੇਖੀਏ ਤਾਂ ਇਹ ਬਚਿਆਂ ਨੂੰ ਸਮਰਪਿਤ ਇਕ ਤਿਉਹਾਰ ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ ਮਨਾਇਆ ਜਾਂਦਾ ਹੈ।

    The post ਛੋਟੇ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਬਨਾਮ ਵੀਰ ਬਾਲ ਦਿਵਸ appeared first on Sikh Pakh.

    Mostra di più Mostra meno
    8 min